Saakhi: Guru Gobind Singh Ji Da Hukum - ਕਲਗੀਧਰ ਸਤਿਗੁਰੂ ਅੰਮ੍ਰਿਤ ਵੇਲੇ ਇਸ਼ਨਾਨ ਕਰ, ਸੁੰਦਰ ਬਸਤ੍ਰ ਪਹਿਨ ਕੇ ਮਹਿਲਾਂ ਤੋਂ ਸੰਗਤ ਸਮੇਤ ਕੇਸਗੜ੍ਹ ਸਾਹਿਬ ਜਾਣ ਲਈ ਤੁਰੇ। ਰਸਤੇ ਵਿੱਚ ਭਾਈ ਨੰਦ ਸਿੰਘ ਨਾਉਂ ਦਾ ਇਕ ਗੁਰਸਿੱਖ ਨੌਜਵਾਨ ਗਾਰੇ ਨਾਲ ਆਪਣੀ ਕੰਧ ਲਿੱਪ ਰਿਹਾ ਸੀ। ਨੰਦ ਸਿੰਘ ਬੇ-ਧਿਆਨਾ ਆਪਣੇ ਕੰਮ ਵਿੱਚ ਮਸਤ ਸੀ। ਉਸ ਨੇ ਧਿਆਨ ਨਾ ਦਿੱਤਾ ਕਿ ਗੁਰੂ ਸਾਹਿਬ ਜੀ ਜਾ ਰਹੇ ਹਨ। ਭਾਈ ਨੰਦ ਸਿੰਘ ਜੋ ਗਾਰੇ ਨਾਲ ਕੰਧ ਲਿਪ ਰਿਹਾ ਸੀ, ਜਦੋਂ ਉਸ ਨੇ ਕੰਧ ਉੱਪਰ ਗਾਰੇ ਦੀ ਥੋਪੀ ਮਾਰੀ, ਉਸ ਦੇ ਛਿੱਟੇ ਦੂਰ-ਦੂਰ ਤੱਕ ਪਏ ਤੇ ਕਲਗੀਧਰ ਜੀ ਦੇ ਬਸਤਰਾਂ ਉੱਪਰ ਵੀ ਗਾਰੇ ਦੇ ਛਿੱਟਿਆਂ ਦੇ ਨਿਸ਼ਾਨ ਪੈ ਗਏ।